September 29, 2025
#National

ਪ੍ਰਸਿੱਧ ਸਮਾਜ ਸੇਵੀ ਤੇ ਸਾਬਕਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਪਾਰਟੀ ਵਿਚ ਹੋਏ ਸ਼ਾਮਲ

ਜਲੰਧਰ, ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਪ੍ਰਸਿੱਧ ਸਮਾਜ ਸੇਵੀ ਅਤੇ ਸਾਬਕਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਹੋ ਗਏ।ਡਾ. ਲਖਬੀਰ ਸਿੰਘ 29 ਸਾਲਾਂ ਤੱਕ ਵਿਭਾਗ ਵਿਚ ਸੇਵਾਵਾਂ ਦੇਣ ਮਗਰੋਂ ਜ਼ਿਲ੍ਹਾ ਸਿਹਤ ਅਫਸਰ ਵਜੋਂ ਸੇਵਾ ਮੁਕਤ ਹੋਏ ਹਨ।ਉਹਨਾਂ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਡਾ. ਲਖਬੀਰ ਸਿੰਘ ਵੱਲੋਂ ਸਮਾਜ ਲਈ ਪਾਏ ਯੋਗਦਾਨ ਖਾਸ ਤੌਰ ’ਤੇ ਖੁਰਾਕ ਸੁਰੱਖਿਆ, ਖੂਨਦਾਨ, ਨਸ਼ਾ ਵਿਰੋਧੀ ਮੁਹਿੰਮ ਤੇ ਕੋਰੋਨਾ ਵਾਰੀਅਰ ਵਜੋਂ ਵੱਖ-ਵੱਖ ਪੱਧਰਾਂ ’ਤੇ ਪਾਏ ਯੋਗਦਾਨ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ ਹੈਸਰਦਾਰ ਬਾਦਲ ਨੇ ਡਾ. ਲਖਬੀਰ ਸਿੰਘ ਨੂੰ ਭਰੋਸਾ ਦੁਆਇਆ ਕਿ ਉਹਨਾਂ ਤੇ ਉਹਨਾਂ ਦੇ ਸਮਰਥਕਾਂ ਨੂੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਮਿਲੇਗਾ ਅਤੇ ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਉਹ ਅਕਾਲੀ ਦਲ ਲਈ ਗਹਿਣਾ ਸਾਬਤ ਹੋਣਗੇਇਸ ਮੌਕੇ ਡਾ. ਲਖਬੀਰ ਸਿੰਘ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਲੋਕ ਪੱਖੀ ਤੇ ਪੰਜਾਬ ਪੱਖੀ ਸੋਚ ਤੋਂ ਪ੍ਰਭਾਵਤ ਹੋ ਕੇ ਪਾਰਟੀ ਵਿਚ ਸ਼ਾਮਲ ਹੋ ਰਹੇ ਹਨਉਹਨਾਂ ਕਿਹਾ ਕਿ ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਪੰਜਾਬ ਵਿਚ ਤੇਜ਼ ਰਫਤਾਰ ਵਿਕਾਸ ਹੋਇਆ ਤੇ ਖੁਸ਼ਹਾਲੀ ਆਈ ਤੇ ਉਹਨਾਂ ਆਸ ਪ੍ਰਗਟ ਕੀਤੀ ਕਿ ਸੱਤ ਪਹਿਲਾਂ ਰੁਕਿਆ ਹੋਇਆ ਸਫਰ ਜਲਦੀ ਹੀ ਲੋਕਾਂ ਦੇ ਫਤਵੇ ਨਾਲ ਮੁੜ ਸ਼ੁਰੂ ਹੋਵੇਗਾ।ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਉਹ ਤੇ ਉਹਨਾਂ ਦੇ ਸਮਰਥਕ ਅਕਾਲੀ ਦਲ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਘਰ-ਘਰ ਲੈ ਕੇ ਜਾਣਗੇ।
#National

ਜਲਾਲਾਬਾਦ ’ਚ ਸਰੱਹਦੀ ਖੇਂਤਰ ’ਚ ਡਰੋਨ ਦੀ ਹਲਚਲ ਤੋਂ ਬਾਅਦ ਬੀ.ਐਸ.ਐਫ ਤੇ ਪੰਜਾਬ ਪੁਲਸ ਹੋਈ ਚੌਕਸ

ਜਲਾਲਾਬਾਦ (ਮਨੋਜ ਕੁਮਾਰ) ਗੁਆਂਢੀ ਮੁਲਕ ਪਾਕਿਸਤਾਨ ਦੇ ਵੱਲੋਂ ਚੜ੍ਹੇ ਪੰਜਾਬ ’ਚ ਆਪਣੀਆਂ ਨਾ ਪਾਕਿ ਹਰਕਤਾਂ ਨੂੰ ਅੰਜਾਮ ਦੇਣ ਤੋਂ ਬਾਜ
#National

ਭਾਕਿਯੂ ਉਗਰਾਹਾਂ ਦਾ ਵੱਡਾ ਕਾਫਲਾ ਮਹਿਲਾ ਚੌਕ ਦੀ ਅਨਾਜ ਮੰਡੀ ਵਿਚ ਹੋਇਆ ਇਕੱਠਾ

ਭਵਾਨੀਗੜ੍ਹ (ਵਿਜੈ ਗਰਗ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਵੱਲੋਂ ਵੱਡਾ ਕਾਫਲਾ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ
#National

ਰਜਿਸਟਰਡ ਅਸੰਗਠਿਤ ਕਿਰਤੀਆਂ ਦੀ ਹੋਈ ਮੌਤ ਜਾਂ ਅਪੰਗਤਾ ਦੀ ਸੂਰਤ ਵਿੱਚ ਐਕਸ-ਗਰੇਸੀਆ ਸਕੀਮ ਦਾ ਲਾਭ ਲੈਣ ਲਈ 31 ਮਾਰਚ 2024 ਤੱਕ ਦਸਤਾਵੇਜ਼ ਜਮਾਂ ਕਰਵਾਏ ਜਾਣ – ਲੇਬਰ ਇਨਫੋਰਸਮੈਂਟ ਅਫ਼ਸਰ

ਗੁਰਦਾਸਪੁਰ (ਲਵਪ੍ਰੀਤ ਸਿੰਘ ਖੁਸ਼ੀਪੁਰ) ਨਵਦੀਪ ਸਿੰਘ, ਲੇਬਰ ਇਨਫੋਰਸਮੈਂਟ ਅਫ਼ਸਰ, ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਕਾਰ ਵੱਲੋਂ ਅਸੰਗਠਿਤ ਖੇਤਰ
#National

ਸਵੀਪ ਜਾਗਰੂਕਤਾ ਮੁਹਿੰਮ ਤਹਿਤ ਜਿਲ੍ਹੇ ਵਿੱਚ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਕੀਤਾ ਜਾ ਰਿਹਾ ਜਾਗਰੂਕ

ਘੁਮਾਣ (ਬਟਾਲਾ) (ਲਵਪ੍ਰੀਤ ਸਿੰਘ ਖੁਸ਼ੀਪੁਰ) ਡਾ. ਹਿਮਾਂਸ਼ੂ ਅਗਰਵਾਲ, ਜਿਲ੍ਹਾ ਚੌਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜਿਲ੍ਹੇ ਅੰਦਰ ਸਵੀਪ ਜਾਗਰੂਕਤਾ
#National

ਆਜਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਦੀ ਮੀਟਿੰਗ ਦਫਤਰ ਵਿਖੇ ਹੋਈ – ਅਕਬਰ ਸਿੰਘ

ਹੁਸ਼ਿਆਰਪੁਰ (ਬਿਕਰਮ ਸਿੰਘ ਢਿੱਲੋਂ) ਆਜਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਦੀ ਮੀਟਿੰਗ ਲਾਚੋਵਾਲ ਕਮੇਟੀ ਦੇ ਦਫਤਰ ਵਿਖੇ ਸ੍ਰ ਅਕਬਰ ਸਿੰਘ
#National

ਆਮ ਆਦਮੀ ਪਾਰਟੀ ਵਿੱਚ ਨਵੇਂ ਸਾ਼ਮਿਲ ਹੋਏ ਸਾਥਿਆ ਦਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕੀਤਾ ਸਵਾਗਤ

ਗੜਸ਼ੰਕਰ (ਨੀਤੂਸ਼ਰਮਾ/ਹੇਮਰਾਜ) ਵਿਧਾਨ ਸਭਾ ਹਲਕਾ ਗੜਸ਼ੰਕਰ ‘ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਹਲਕਾ ਵਿਧਾਇਕ ਤੇ
#National

ਸਰਕਾਰੀ ਪ੍ਰਾਇਮਰੀ ਸਕੂਲ ਹਨੂਮਾਨ ਗੇਟ ਗੁਰਦਾਸਪੁਰ ਵਿਖੇ ਰੂੰ ਤੋਂ ਬੱਤੀਆਂ ਬਣਾਉਣ ਦੀ ਮਸ਼ੀਨ ਸਥਾਪਤ ਕੀਤੀ

ਗੁਰਦਾਸਪੁਰ (ਲਵਪ੍ਰੀਤ ਸਿੰਘ ਖੁਸ਼ੀਪੁਰ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਅੱਜ