September 27, 2025
#Bollywood

Shraddha Kapoor ਦੇ ਪਿਆਰ ਨੂੰ ਮਿਲੀ ਪਰਿਵਾਰ ਤੋਂ ਹਰੀ ਝੰਡੀ, ਜਲਦ ਆਪਣੇ ਰਿਸ਼ਤੇ ਨੂੰ ਕਰੇਗੀ ਆਫੀਸ਼ੀਅਲ, ਕੌਣ ਹੋਵੇਗਾ ਲਾੜਾ?

ਨਵੀਂ ਦਿੱਲੀ : ਬਾਲੀਵੁੱਡ ਬਿਊਟੀ ਸ਼ਰਧਾ ਕਪੂਰ ਨਾ ਸਿਰਫ ਆਪਣੀ ਪ੍ਰੋਫੈਸ਼ਨਲ ਲਾਈਫ ਸਗੋਂ ਆਪਣੀ ਨਿੱਜੀ ਜ਼ਿੰਦਗੀ ‘ਚ ਵੀ ਲਾਈਮਲਾਈਟ ਦਾ ਹਿੱਸਾ ਬਣੀ ਰਹਿੰਦੀ ਹੈ। ਅਕਸਰ ਹੀ ਉਸ ਨੂੰ ਲੈ ਕੇ ਮੀਡੀਆ ‘ਚ ਕੁਝ ਨਾ ਕੁਝ ਆਉਂਦਾ ਰਹਿੰਦਾ ਹੈ। ਅਭਿਨੇਤਰੀ ਇਕ ਵਾਰ ਫਿਰ ਸੁਰਖੀਆਂ ‘ਚ ਹੈ ਅਤੇ ਇਸ ਦਾ ਕਾਰਨ ਉਨ੍ਹਾਂ ਦੇ ਵਿਆਹ ਦੀ ਚਰਚਾ ਹੈ। ਸ਼ਰਧਾ ਕਪੂਰ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੀ ਹੈ। ਕਦੇ ਉਹ ਸੋਸ਼ਲ ਮੀਡੀਆ ਪੋਸਟਾਂ ਕਾਰਨ, ਕਦੇ ਆਪਣੇ ਰਿਸ਼ਤੇ ਕਾਰਨ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦਾ ਨਾਂ ਲੰਬੇ ਸਮੇਂ ਤੋਂ Rahul Mody ਨਾਲ ਜੋੜਿਆ ਜਾ ਰਿਹਾ ਹੈ। ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਲਈ ਜਾਂਦੇ ਸਮੇਂ ਦੋਵਾਂ ਨੂੰ ਏਅਰਪੋਰਟ ‘ਤੇ ਇਕੱਠੇ ਦੇਖਿਆ ਗਿਆ। ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਵਾਰ ਚਰਚਾ ਹੋ ਚੁੱਕੀ ਹੈ। ਹਾਲਾਂਕਿ ਉਨ੍ਹਾਂ ਆਫੀਸ਼ੀਅਲ ਪੱਧਰ ‘ਤੇ ਕੁਝ ਨਹੀਂ ਕਿਹਾ। ਪਰ ਹੁਣ ਦੋਵਾਂ ਦੇ ਰਿਸ਼ਤੇ ਦਾ ਖੁਲਾਸਾ ਹੋਇਆ ਹੈ। ਸ਼ਰਧਾ ਅਤੇ ਰਾਹੁਲ ਫਿਲਮ ‘ਤੂੰ ਝੂਠੀ ਮੈਂ ਮੱਕਾਰ’ ਦੇ ਸੈੱਟ ‘ਤੇ ਨਜ਼ਦੀਕੀਆਂ ਵਧੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਨੇੜਤਾ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਹਿੰਦੁਸਤਾਨ ਟਾਈਮਜ਼ ‘ਚ ਛਪੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਰਾਹੁਲ ਅਤੇ ਸ਼ਰਧਾ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਪੁਸ਼ਟੀ ਕੀਤੀ ਹੈ, ਇਸ ਲਈ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹੀ ਵਜ੍ਹਾ ਹੈ ਕਿ ਦੋਵਾਂ ਨੂੰ ਸਮੇਂ-ਸਮੇਂ ‘ਤੇ ਇਕੱਠੇ ਦੇਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਸ਼ਰਧਾ ਕਪੂਰ ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਲਈ ਜਾਮਨਗਰ ਰਵਾਨਾ ਹੋਈ ਸੀ ਤਾਂ ਉੱਥੇ ਉਨ੍ਹਾਂ ਨੇ ਆਦਿਤਿਆ ਰਾਏ ਕਪੂਰ ਨੂੰ ਰਾਹੁਲ ਨਾਲ ਮਿਲਾਇਆ ਸੀ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਸੀ ਕਿ ਸ਼ਰਧਾ ਤੇ ਰਾਹੁਲ ਇੱਕ-ਦੂਜੇ ਦੇ ਬਹੁਤ ਨੇੜੇ ਹਨ। ਹਾਲਾਂਕਿ, ਜਿਸ ਤਰ੍ਹਾਂ ਨਾਲ ਉਹ ਇਕੱਠੇ ਸਪਾਟ ਕੀਤੇ ਜਾਣ ਨੂੰ ਲੈ ਕੇ ਥੋੜੇ ਜਿਹੇ ਘਬਰਾ ਜਾਂਦੇ ਸਨ, ਹੁਣ ਅਜਿਹਾ ਨਹੀਂ ਹੈ। ਦੋਵੇਂ ਇਸ ਸਮੇਂ ਖੁਸ਼ਹਾਲ ਹਨ ਤੇ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੀ ਜੋੜੀ ਨੂੰ ਪਸੰਦ ਕਰਦਾ ਹੈ।

Leave a comment

Your email address will not be published. Required fields are marked *